
ਕੰਸਾਈਨੇਰੋਲੈਕ
ਹੁਣਤੱਕਦੀਕਹਾਣੀ
ਸ਼ਾਹਰੁਖ ਖਾਨ ਸਾਡੇ ਬ੍ਰਾਂਡ ਅੰਬੈਸਡਰ ਕਦੋਂ ਬਣੇ ? ਜਾਣੋ ਅਜਿਹੀਆਂ ਹੀ ਕੁੱਝ ਦਿਲਚਸਪ ਗੱਲਾਂ
ਹੋਰ ਜ਼ਿਆਦਾ ਜਾਣੋ
ਵਰਤਮਾਨ - 2000
ਸਾਲ 2010 – ਸ਼ਾਹਰੁਖ ਨੇਰੋਲੈਕ ਦੇ ਬ੍ਰਾਂਡ ਅੰਬੈਸਡਰ ਬਣ ਗਏ। 2006 – ਜੀਐਨਪੀਐਲ ਦੇ ਨਾਮ ਨੂੰ ਬਦਲਕੇ ਕੰਸਾਈ ਨੇਰੋਲੈਕ ਕਰ ਦਿੱਤਾ ਗਿਆ। 2004 ਤੋਂ 2006 – ਲੋਟੇ ਅਤੇ ਜੈਨਪੁਰ ਦੇ ਕਾਰਖਾਨਿਆਂ ਨੂੰ ਕ੍ਰਮਵਾਰ ਗ੍ਰੀਨਟੈੱਕ ਸੁਰੱਖਿਆ ਇਨਾਮ, ਗੋਲਡ ਅਤੇ ਸਿਲਵਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪਲਾਟਾਂ ਨੂੰ ਓਐਚਐਸਏਐਸ18001 ਪ੍ਰਮਾਣਿਕਤਾ ਵੀ ਦਿੱਤੀ ਗਈ। ਨੇਰੋਲੈਕ ਬ੍ਰਾਂਡ ‘ਤੇ ਧਿਆਨ ਕੇਂਦਰਿਤ ਕਰਨ ਦੇ ਲਈ ਸ਼੍ਰੀ ਅਮਿਤਾਭ ਬਚਨ ਨੂੰ ਬ੍ਰਾਂਡ ਅੰਬੈਸਡਰ ਦੇ ਰੂਪ ਵਿੱਚ ਸਾਇਨ ਕੀਤਾ ਗਿਆ। ਅਕਾਂਕਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਗਰੀਬ ਬੱਚਿਆਂ ਦੀ ਸਹਾਇਤਾ ਲਈ ਪਹਿਲ ਕੀਤੀ ਗਈ।

2000-1991
2000 ਤੱਕ ਆਉਂਦੇ - ਆਉਂਦੇ ਕੰਸਾਈ ਪੇਂਟਸ ਦੁਆਰਾ ਫੋਰਬਸ ਗੋਕਕ ਅਤੇ ਉਸਦੇ ਸਾਥੀਆਂ ਦੀ ਪੂਰੀ ਹਿੱਸੇਦਾਰੀ ਪ੍ਰਾਪਤ ਕਰਨ ਦੇ ਬਾਅਦ, ਕੰਪਨੀ 1999 ਵਿੱਚ ਕੰਸਾਈ ਪੇਂਟਸ ਦੀ ਸਹਾਇਕ ਕੰਪਨੀ ਬਣ ਗਈ। ਇਸ ਪ੍ਰਾਪਤੀ ਦੇ ਨਾਲ ਕੰਪਨੀ ਦੀ ਸ਼ੇਅਰ ਪੂੰਜੀ ਵਿੱਚ ਕੰਸਾਈ ਪੇਂਟਸ 64.52% ਦਾ ਹਿੱਸੇਦਾਰ ਹੋ ਗਿਆ। ਨੇਰੋਲੈਕ ਦਾ ਜਿੰਗਲ “ਜਦੋਂ ਘਰ ਦੀ ਰੌਣਕ ਵਧਾਉਣੀ ਹੋਵੇ” ਪ੍ਰਸਿੱਧ ਹੋ ਗਿਆ।

1990- 1981
1983 ਵਿੱਚ ਕੰਪਨੀ ਨੇ ਬੰਬੇ ਤੇ ਪੂਨੇ ਵਿੱਚ ਜੀਐਨਪੀ101 ਆਟੋ ਪੇਂਟਸ ਨੂੰ ਲਾਂਚ ਕੀਤਾ। ਇਸਨੂੰ 24 ਮੂਲ ਸ਼ੇਡਜ਼ ਦੀ ਰੇਂਜ, ਮੈਟੈਲਿਕ ਰੇਂਜ ਦੇ 12 ਸ਼ੇਡਜ਼ ਅਤੇ ਵਾਇਬਰੇਂਟ ਰੇਂਜ ਦੇ 12 ਸ਼ੇਡਜ਼ ਦੇ ਨਾਲ ਲਾਂਚ ਕੀਤਾ ਗਿਆ। 1986 ਵਿੱਚ ਜੀਐਨਪੀਏਲ ਨੇ ਕੈਥੋਡਿਕ ਇਲੈਕਟਰੋਡਿਪੋਜਿਸ਼ਨ ਪ੍ਰਾਇਮਰ ਅਤੇ ਆਟੋਮੋਟਿਵ ਉਤਪਾਦਾਂ ਲਈ ਹੋਰ ਆਧੁਨਿਕ ਕੋਟਿੰਗਸ ਦੀ ਉਸਾਰੀ ਕਰਨ ਲਈ ਜਾਪਾਨ ਦੀ ਕੰਸਾਈ ਪੇਂਟਸ ਕੰਪਨੀ ਲਿਮਿਟੇਡ ਦੇ ਨਾਲ ਓਸਾਕਾ ਵਿੱਚ ਇੱਕ ਟੀਏਏ ’ਤੇ ਦਸਤਖਤ ਕੀਤੇ। ਜੀਐਨਪੀਏਲ ਭਾਰਤ ਵਿੱਚ ਇਸ ਤਕਨੀਕ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਸੀ।

1980- 1950
1970 ਵਿੱਚ ਸਮਾਈਲਿੰਗ (ਹੱਸਦੇ ਹੋਏ) ਟਾਈਗਰ ਗੁੱਡੀ ਨੂੰ ਕੰਪਨੀ ਦੇ ਸ਼ੁਭਚਿੰਤਕ ਦੇ ਰੂਪ ਵਿੱਚ ਲਾਂਚ ਕੀਤਾ ਗਿਆ। 1957 ਵਿੱਚ ਕੰਪਨੀ ਦੇ ਨਾਮ ਨੂੰ ਬਦਲਕੇ ਗੁਡਲਾਸ ਨੇਰੋਲੈਕ ਪੇਂਟਸ ਪ੍ਰਾ. ਲਿਮਿ. ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂ ਕਿ ਕੰਪਨੀ ਦੇ ਨਾਮ ਵਿੱਚ, ਕੰਪਨੀ ਦੇ ਸਭ ਤੋਂ ਸਫਲ ਉਤਪਾਦ ਦੇ ਨਾਮ ਨੂੰ ਸ਼ਾਮਿਲ ਕਰਨਾ ਉਚਿਤ ਸਮਝਿਆ ਗਿਆ। 1968 ਵਿੱਚ ਕੰਪਨੀ ਪਬਲਿਕ (ਸਾਰਵਜਨਿਕ) ਹੋ ਗਈ ਅਤੇ ਇਸਦੇ ਨਾਮ ਵਿੱਚੋਂ “ਪ੍ਰਾਇਵੇਟ” ਸ਼ਬਦ ਨੂੰ ਹਟਾ ਦਿੱਤਾ ਗਿਆ। 1950 ਵਿੱਚ ਐਂਟੀ - ਗੈਸ ਵਾਰਨਿਸ਼ ਕੰਪਨੀ ਦਾ ਸਭ ਤੋਂ ਹਰਮਨ ਪਿਆਰਾ ਉਤਪਾਦ ਸੀ ਜਿਸ ਦੀ ਵਰਤੋਂ ਜ਼ਿਆਦਾਤਰ ਫੌਜ ਦੀਆਂ ਸਮੱਗਰੀਆਂ ਵਿੱਚ ਕੀਤੀ ਜਾਂਦੀ ਸੀ।

1920 ਦੇ ਦਹਾਕੇ ਦੀ ਸ਼ੁਰੁਆਤ ਵਿੱਚ
ਬ੍ਰਿਟੇਨ ਵਿੱਚ ਨਵੰਬਰ 1930 ਵਿੱਚ ਤਿੰਨ ਬ੍ਰਿਟਿਸ਼ ਕੰਪਨੀਆਂ ਦੇ ਮਿਲਣ ਨਾਲ ਗੁਡਲਾਸ ਵਾਲ ਐਂਡ ਲੇਡ ਇੰਡਸਟਰੀਜ ਗਰੁੱਪ ਲਿਮਿਟੇਡ ਦੀ ਸਥਾਪਨਾ ਹੋਈ। ਬਾਅਦ ਵਿੱਚ ਇਹ ਲੇਡ ਇੰਡਸਟਰੀਜ ਗਰੁੱਪ (ਐਲਆਈਜੀ) ਲਿਮਿਟੇਡ ਬਣ ਗਿਆ। ਅਪ੍ਰੈਲ 1933 ਵਿੱਚ ਐਲਆਈਜੀ, ਲਿਵਰਪੂਲ, ਇੰਗਲੈਂਡ ਨੇ ਕੰਪਨੀ ਨੂੰ ਖਰੀਦ ਲਿਆ ਅਤੇ ਇਸਨੂੰ ਗੁਡਲਾਸ ਵਾਲ (ਇੰਡਿਆ) ਲਿਮਿਟੇਡ ਨਾਮ ਦਿੱਤਾ। 1920 ਦੇ ਦਹਾਕੇ ਵਿੱਚ ਅਮਰੀਕੀ ਪੇਂਟ ਅਤੇ ਵਾਰਨਿਸ਼ ਕੰਪਨੀ ਨੂੰ ਏਲੇਨ ਬਰੋਸ. ਐਂਡ ਕੰ.ਲਿ. ਨਾਮ ਦੀ ਇੱਕ ਇੰਗਲਿਸ਼ ਕੰਪਨੀ ਨੇ ਖਰੀਦ ਲਿਆ। ਜਿਸਦੇ ਬਾਅਦ ਇਸਦਾ ਨਾਮ ਬਦਲਕੇ ਗਹਾਗਨ ਪੇਂਟਸ ਐਂਡ ਵਾਰਨਿਸ਼ ਕੰ ਲਿ. ਕਰ ਦਿੱਤਾ ਗਿਆ।